ਸਿੱਧੂ ਮੂਸੇਵਾਲਾ ਕਤਲਕਾਂਡ 'ਚ ਨਾਮਜ਼ਦ ਗੈਂਗਸਟਰ ਮਨਪ੍ਰੀਤ ਮੰਨਾ ਦੇ ਦੋ ਸਾਥੀ ਪੁਲਿਸ ਅੜਿਕੇ ਚੜੇ ਨੇ। ਦਿੱਲੀ ਪੁਲਿਸ ਨੇ ਦੋ ਗੈਂਗਸਟਰਾਂ, ਰਵਿੰਦਰ ਤੇ ਨਵਦੀਪ ਨੂੰ ਇੱਕ ਕਰੋੜ ਦੀ ਰੰਗਦਾਰੀ ਮੰਗਣ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਹੈ | ਦਰਅਸਲ ਇਨ੍ਹਾਂ 'ਤੇ ਤਲਵੰਡੀ ਸਾਬੋ ਦੇ ਵਪਾਰੀ ਕੋਲੋਂ ਇਨ੍ਹਾਂ ਨੇ ਇੱਕ ਕਰੋੜ ਰੁਪਏ ਦੀ ਮੰਗ, ਧਕਮੀ ਦੇਣ ਤੇ ਉਸਦੇ ਘਰ ਦੇ ਬਾਹਰ ਫਾਇਰਿੰਗ ਕਰਨ ਦਾ ਮਾਮਲਾ ਦਰਜ ਸੀ |ਜਿਸ ਕਾਰਨ ਪੁਲਿਸ ਇਨ੍ਹਾਂ ਦੀ ਭਾਲ ਕਰ ਰਹੀ ਸੀ | ਹੁਣ ਦਿੱਲੀ ਪੁਲਿਸ ਨੇ ਇਨ੍ਹਾਂ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ |
